13 September 2020

ਕੈਪਟਨ ਬਾਰੇ ਬੋਲਿਆ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ

Tags

ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ 'ਚ ਗਰੀਬ ਪਰਿਵਾਰਾਂ ਲਈ ਸਮਰਾਟ ਕਾਰਡ ਸਕੀਮ ਲਾਂਚ ਕੀਤੀ। ਪੰਜਾਬ ਦੇ ਵਿੱਚ ਹੁਣ ਇਸ ਸਕੀਮ ਦੇ ਤਹਿਤ 1.5 ਕਰੋੜ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਸਮੀ ਤੌਰ ਤੇ ਅੱਜ ਇਸ ਸਕੀਮ ਦੀ ਸ਼ੁਰੁਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਵੀ ਲੁਧਿਆਣਾ 'ਚ 10 ਸਮਾਰਟ ਰਾਸ਼ਨ ਕਾਰਡ ਵੰਡ ਕੇ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਆਸ਼ੂ ਨੇ ਕਿਹਾ ਕੇ ਇਸ ਸਕੀਮ ਰਾਂਹੀ ਲਾਭਪਾਤਰੀ ਨੂੰ ਫਾਇਦਾ ਮਿਲੇਗਾ ਅਤੇ ਇਸ 'ਚ ਘੁ-ਟਾ-ਲੇ ਦੀ ਵੀ ਕੋਈ ਗੁੰਜਾਇਸ਼ ਨਹੀਂ ਹੋਏਗੀ।

ਆਉਣ ਵਾਲੇ ਦਿਨਾਂ 'ਚ ਇਹ ਸਕੀਮ ਮੁੰਕਮਲ ਹੋ ਜਾਏਗੀ। ਜਿਸਦਾ ਲਾਭ ਗਰੀਬ ਵਰਗ ਨੂੰ ਹੋਵੇਗਾ।ਨਾਲ ਹੀ ਆਨਲਾਈਨ ਸਿਸਟਮ ਦੇ ਤਹਿਤ ਜੋ ਸ਼ਿ-ਕਾ-ਇ-ਤਾਂ ਪੰਜਾਬ ਵਿੱਚ ਰਾਸ਼ਨ ਡਿਪੋ ਨੂੰ ਲੈ ਕੇ ਸੁਣਨ ਲਈ ਮਿਲਦੀਆ ਸੀ। ਉਹ ਹੁਣ ਇਸ ਸਿਸਟਮ ਦੇ ਰਾਂਹੀ ਦੂਰ ਹੋ ਜਾਣਗੀਆਂ। ਖੁੱਲ੍ਹੇ ਗੋਦਾਮਾ ਕਾਰਨ ਅਨਾਜ ਲਗਾਤਾਰ ਖ-ਰਾ-ਬ ਹੋਣ ਦੀਆਂ ਖ਼ਬਰਾਂ ਆ ਰਹੀਆਂ ਸੀ ਪਰ ਹੁਣ ਅਗਲੀ ਵਾਰ ਤੋਂ ਚੌਲ ਅਤੇ ਕਣਕ ਦਾ ਸਟਾਕ ਖੁੱਲ੍ਹੇ ਗੋਦਾਮਾਂ ਵਿੱਚ ਨਹੀਂ ਹੋਵੇਗਾ ਜਿਸ ਨਾਲ ਫਸਲ ਖ਼-ਰਾ-ਬ ਹੋਣ ਤੋਂ ਬਚੀ ਰਹੇਗੀ।


EmoticonEmoticon