17 October 2020

ਹੁਣੇ ਹੁਣੇ ਮੋਦੀ ਨੇ ਕੋਰੋਨਾ ਵੈਕਸੀਨ ਬਾਰੇ ਕਰ ਦਿੱਤਾ ਵੱਡਾ ਐਲਾਨ

Tags

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਉੱਚ ਪੱਧਰੀ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਲ-ੜਾ-ਈ 'ਚ ਬਿਲਕੁੱਲ ਵੀ ਲਾਪਰਵਾਹੀ ਨਾ ਵਰਤੀ ਜਾਵੇ। ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੌਰਾਨ ਸਮਾਜਿਕ ਦੂਰੀ, ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ ਹਰ ਦਿਨ ਦੇ ਮਾਮਲਿਆਂ ਅਤੇ ਵਾਧੇ ਦਰ 'ਚ ਲਗਾਤਾਰ ਗਿਰਾਵਟ ਦਾ ਜ਼ਿਕਰ ਕੀਤਾ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦੇ ਮਾਮਲੇ 74 ਲੱਖ ਦੇ ਪਾਰ ਪਹੁੰਚ ਗਏ ਹਨ। ਹਾਲਾਂਕਿ ਇਸ 'ਚ ਕਰੀਬ ਡੇਢ ਮਹੀਨੇ ਬਾਅਦ ਕੋਰੋਨਾ ਨਾਲ ਪੀ-ੜ-ਤਾਂ ਦੀ ਗਿਣਤੀ 8 ਲੱਖ ਤੋਂ ਹੇਠਾਂ ਆ ਗਈ ਹੈ।

ਪੀ.ਐੱਮ. ਮੋਦੀ ਨੇ ਟੀਕੇ (ਵੈਕਸੀਨ) ਦੀ ਵੰਡ-ਸਪਲਾਈ ਦੀਆਂ ਤਿਆਰੀਆਂ ਬਾਰੇ ਜਾਣਿਆ। ਉਨ੍ਹਾਂ ਨੇ ਕੋਵਿਡ-19 ਦਾ ਟੀ-ਕਾ ਤਿਆਰ ਹੋਣ 'ਤੇ ਉਸ ਦੇ ਤੇਜ਼ੀ ਨਾਲ ਟੀਕਾਕਰਨ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ। ਪੀ.ਐੱਮ. ਮੋਦੀ ਨੇ ਨੇ ਚੋਣ ਆਯੋਜਨ ਦੀ ਤਰ੍ਹਾਂ ਟੀਕਾ ਵੰਡ ਦੀ ਅਜਿਹੀ ਪ੍ਰਣਾਲੀ ਵਿਕਸਿਤ ਕਰਨ ਦਾ ਸੁਝਾਅ ਦਿੱਤਾ, ਜਿਸ 'ਚ ਸਰਕਾਰੀ ਅਤੇ ਨਾਗਰਿਕ ਸਮੂਹਾਂ ਦੀ ਹਰੇਕ ਪੱਧਰ 'ਤੇ ਭਾਗੀਦਾਰੀ ਹੋਵੇ। ਪੀ.ਐੱਮ.ਓ. ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਭਾਰਤ 'ਚ ਤਿੰਨ ਟੀਕੇ ਵਿਕਸਿਤ ਹੋਣ ਦੇ ਉੱਨਤ ਪੜਾਵਾਂ 'ਚ ਹਨ, ਜਿਨ੍ਹਾਂ 'ਚੋਂ 2 ਟੀਕੇ ਪੜਾਅ 2 ਅਤੇ ਇਕ ਟੀਕਾ ਪੜਾਅ 3 'ਚ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਕੋਵਿਡ-19 ਵਾਇਰਸ ਜੀਨੋਮ 'ਤੇ 2 ਅਖਿਲ ਭਾਰਤੀ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਵਾਇਰਸ ਅੰਦਰੂਨੀ ਰੂਪ ਨਾਲ ਸਥਿਰ ਹੈ, ਇਸ 'ਚ ਕੋਈ ਵੱਡੀ ਤਬਦੀਲੀ ਨਹੀਂ ਹੈ।


EmoticonEmoticon