16 October 2020

ਹੁਣੇ-ਹੁਣੇ ਖੇਤੀ ਬਿੱਲਾਂ ਨੂੰ ਲੈ ਕੇ ਨਰਿੰਦਰ ਮੋਦੀ ਦਾ ਵੱਡਾ ਫੈਸਲਾ!

Tags

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਦੀ 75ਵੀਂ ਵਰ੍ਹੇਗੰਢ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ 'ਚ ਵਿਕਸਿਤ ਕੀਤੀਆਂ ਗਈਆਂ 8 ਫਸਲਾਂ ਦੀ 17 ਜੈਵ ਸੰਸਕ੍ਰਿਤ ਕਿਸਮਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ 'ਚ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ 'ਚ ਅਨਾਜ ਦੀ ਬ-ਰ-ਬਾ-ਦੀ ਹਮੇਸ਼ਾ ਤੋਂ ਬਹੁਤ ਵੱਡੀ ਸਮੱਸਿਆ ਰਹੀ ਹੈ। ਹੁਣ ਜਦੋਂ ਜ਼ਰੂਰੀ ਵਸਤੂ ਐਕਟ 'ਚ ਸੋਧ ਕੀਤਾ ਗਿਆ ਹੈ, ਇਸ ਨਾਲ ਸਥਿਤੀਆਂ ਬਦਲਣਗੀਆਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਤਾਕਤ ਦੇਣ ਲਈ, ਕਿਸਾਨ ਨਿਰਮਾਤਾ ਸੰਸਥਾਵਾਂ ਯਾਨੀ ਐੱਫ.ਪੀ.ਓ.ਐੱਸ. 'ਚ ਇਕ ਵੱਡਾ ਨੈਟਵਰਕ ਦੇਸ਼ 'ਚ ਤਿਆਰ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਕੋਰੋਨਾ ਕਾਰਨ ਜਿੱਥੇ ਪੂਰੀ ਦੁਨੀਆ ਸੰ-ਘ-ਰ-ਸ਼ ਕਰ ਰਹੀ ਹੈ, ਉੱਥੇ ਭਾਰਤ ਦੇ ਕਿਸਾਨਾਂ ਨੇ ਇਸ ਵਾਰ ਪਿਛਲੇ ਸਾਲ ਦੇ ਪ੍ਰੋਡਕਸ਼ਨ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਸਰਕਾਰ ਨੇ ਕਣਕ, ਝੋਨੇ ਅਤੇ ਦਾਲਾਂ ਸਾਰੇ ਤਰ੍ਹਾਂ ਦੇ ਅਨਾਜ ਦੀ ਖਰੀਦ ਦੇ ਆਪਣੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।

ਕਿਸਾਨਾਂ ਦੇ ਹਿੱਸ 'ਚ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਲਾਗਤ ਦੀ ਡੇਢ ਗੁਣਾ ਕੀਮਤ ਐੱਮ.ਐੱਸ.ਪੀ. ਦੇ ਰੂਪ 'ਚ ਮਿਲੇ, ਇਸ ਲਈ ਕਈ ਕਦਮ ਚੁੱਕੇ ਗਏ ਹਨ। ਐੱਮ.ਐੱਸ.ਪੀ. ਅਤੇ ਸਰਕਾਰੀ ਖਰੀਦ, ਦੇਸ਼ ਦੀ ਫੂਡ ਸਕਿਓਰਿਟੀ ਦਾ ਅਹਿਮ ਹਿੱਸਾ ਹਨ। ਇਸ ਲਈ ਇਨ੍ਹਾਂ ਦਾ ਜਾਰੀ ਰਹਿਣ ਜ਼ਰੂਰੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੱਸਿਆ ਸੀ ਕਿ 16 ਅਕਤੂਬਰ ਯਾਨੀ ਅੱਜ ਸਵੇਰੇ 11 ਵਜੇ ਐੱਫ.ਏ.ਓ. ਦੀ 75ਵੀਂ ਵਰ੍ਹੇਗੰਢ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ। ਹਾਲ ਹੀ 'ਚ ਵਿਕਸਿਤ 8 ਫਸਲਾਂ ਦੀਆਂ 17 ਜੈਵ ਸੰਸਕ੍ਰਿਤ ਕਿਸਮਾਂ ਨੂੰ ਵੀ ਸਮਰਪਿਤ ਕੀਤਾ ਜਾਵੇਗਾ।


EmoticonEmoticon