25 November 2020

CBSE ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਆਈ ਬਹੁਤ ਵੱਡੀ ਖਬਰ, ਹੋ ਗਿਆ ਵੱਡਾ ਬਦਲਾਵ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਕੁਝ ਦਿਨ ਪਹਿਲਾਂ ਹੀ ਸੀ. ਬੀ. ਐੱਸ. ਈ. ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀਆਂਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਇਸ ਸਾਲ ਪ੍ਰੀਖਿਆਵਾਂ ਜ਼ਰੂਰ ਹੋਣਗੀਆਂ ਅਤੇ ਜਲਦ ਹੀ ਇਨ੍ਹਾਂ ਦਾ ਸ਼ੈਡਿਊਲ ਰਿਲੀਜ਼ ਕੀਤਾ ਜਾਵੇਗਾ। ਉਥੇ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਟੈਂਟੇਟਿਵ ਤਾਰੀਕਾਂ ਐਲਾਨ ਵੀ ਕਰ ਦਿੱਤੀਆਂ ਗਈਆਂ ਹਨ। ਕੁਝ ਸਮਾਂ ਪਹਿਲਾਂ ਹੀ ਲਗਭਗ ਸਾਰੇ ਵਿਸ਼ਿਆਂ ਦੇ ਸੈਂਪਲ ਪੇਪਰਸ ਵੀ ਰਿਲੀਜ਼ ਹੋ ਚੁੱਕੇ ਹਨ।

ਇਹ ਹਨ ਖ਼ਾਸ ਬਦਲਾਅ- ਮਲਟੀਪਲ ਚੁਆਇਸ ਸਵਾਲਾਂ ਨੂੰ ਜ਼ਿਆਦਾ ਵੇਟੇਜ, ਇੰਗਲਿਸ਼ 'ਚ ਲਗਭਗ 50 ਫੀਸਦੀ ਸਵਾਲ ਐੱਮ. ਸੀ. ਕਿਊ,ਬਾਇਓਲਾਜੀ ਵਿਚ ਐੱਮ. ਸੀ. ਕਿਊ ਦੀ ਜਗ੍ਹਾ ਸ਼ਾਰਟ ਆਂਸਰ ਟਾਈਪ ਪ੍ਰਸ਼ਨ, ਮੈਥਸ ਅਤੇ ਫਿਜਿਕਸ ਵਿਚ ਕੇ-ਸ ਦਰਜ ਬੇਸਡ ਸਵਾਲ, ਇਕੋਨਾਮਿਕਸ ਵਿਚ ਐੱਮ. ਸੀ. ਕਿਊ ਦੀ ਗਿਣਤੀ 8 ਤੋਂ ਵਧਾ ਕੇ 20 ਕੀਤੀ ਗਈ ਹੈ। ਫਿਜਿਕਸ ਵਿਚ ਅਸਸ਼ਨ, ਰੀਜਨਿੰਗ ਬੇਸਡ ਸਵਾਲ।MCQs ਨੂੰ ਮਿਲੀ ਜ਼ਿਆਦਾ ਵੇਟੇਜ ਹੁਣ ਬੋਰਡ ਨੇ ਅਗਲੇ ਸਾਲ ਹੋਣ ਵਾਲੀਆਂ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਪੈਟਰਨ ਵਿਚ ਵੀ ਬਦਲਾਅ ਕੀਤਾ ਹੈ।

ਬੋਰਡ ਵੱਲੋਂ ਹੁਣ 2021 ਪ੍ਰੀਖਿਆਵਾਂ ਲਈ ਸੈਂਪਲ ਪੇਪਰਸ ਭੇਜੇ ਜਾਣ ਦੇ ਬਾਅਦ ਸਕੂਲਾਂ ਨੇ ਇਸ ਸਬੰਧ 'ਚ ਜਾਣਕਾਰੀ ਦਿੱਤੀ ਹੈ। ਸਕੂਲਾਂ ਨੇ ਦੱਸਿਆਿ ਕਿ ਕਲਾਸ 12ਵੀਂ ਦੇ ਪ੍ਰਸ਼ਨ ਪੱਤਰ ਵਿਚ ਇਸ ਵਾਰ ਮਲਟੀਪਲ ਚੁਆਇਸ ਪ੍ਰਸ਼ਨ (MCQs) ਨੂੰ ਜ਼ਿਆਦਾ ਵੇਟੇਜ ਦਿੱਤਾ ਗਿਆ ਹੈ। ਉਥੇ ਕੇਸ ਸਟੱਡੀਜ਼ ਆਧਾਰਿਤ ਸਵਾਲਾਂ ਦਾ ਵੇਟੇਜ ਵੀ ਵਧਿਆ ਹੈ। ਵਿਦਿਆਰਥੀ ਸੀ. ਬੀ. ਐੱਸ. ਈ. ਦੀ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਸੈਂਪਲ ਪੇਪਰ ਡਾਊਨਲੋਡ ਕਰ ਸਕਦੇ ਹਨ।


EmoticonEmoticon