12 July 2020

ਆਹ ਹੁੰਦਾ ਖ਼ਾਕੀ ਦਾ ਰੋਹਬ, ਗੁਰਨਾਮ ਭੁੱਲਰ ਤੋਂ ਕਰਵਾਇਆ ਆਹ ਕੰਮ

ਰਾਜਪੁਰਾ ਪੁਲੀਸ ਵੱਲੋਂ ਬੀਤੇ ਦਿਨ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਗਾਇਕ ਗੁਰਨਾਮ ਭੁੱਲਰ ਅਤੇ ਸਹਿਯੋਗੀ ਕਲਾਕਾਰਾਂ ਨੂੰ ਕੋਵਿਡ-19 ਦੀ ਉਲੰਘਣਾ ਦੇ ਦੋਸ਼ਾਂ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦਾ ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਅੱਜ ਮੁਹਾਲੀ ’ਚ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਸਾਰੇ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖਲ ਦੀ ਮੰਗ ਕਰਦਿਆਂ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ। ਪੁਲਿਸ ਨੇ ਗੁਰਨਾਮ ਭੁੱਲਰ ਨੂੰ ਛੱਡਣ ਤੋਂ ਪਹਿਲਾਂ ਅਨੋਖੇ ਤਰ੍ਹਾਂ ਦੀ ਸਜ਼ਾ ਦਿੱਤੀ।

ਕੋਰੋਨਾ ਵੈਕਸੀਨ ਬਣਾਉਣ 'ਚ ਇਸ ਦੇਸ਼ ਨੇ ਮਾਰੀ ਬਾਜੀ! ਕਈ ਮੁਲਕਾਂ 'ਚ ਹੋ ਰਹੀ ਸੀ ਖੋਜ

ਰੂਸ ਨੇ ਕੋਰੋਨਾ ਵੈਕਸੀਨ ਬਣਾਉਣ 'ਚ ਬਾਜ਼ੀ ਮਾਰ ਲਈ ਹੈ। ਰੂਸ ਦੀ ਸੇਚਿਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾਵਾਇਰਸ ਲਈ ਵੈਕਸੀਨ ਤਿਆਰ ਕੀਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਰੇ ਟਰਾਇਲ ਸਫਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ। ਜੇ ਇਹ ਦਾਅਵਾ ਸੱਚ ਹੋ ਜਾਂਦਾ ਹੈ ਤਾਂ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਹੋਵੇਗੀ। ਇਸ ਦੇ ਨਾਲ ਹੀ, ਰੂਸ ਨੇ ਦੁਨੀਆ ਵਿੱਚ ਕੋਰੋਨਾਵਾਇਰਸ ਦੀ ਕਾਟ ਦੀ ਖੋਜ ਵੀ ਕੀਤੀ ਹੈ। ਹਾਲਾਂਕਿ, ਯੂਐਸ ਸਮੇਤ ਦੁਨੀਆ ਦੇ ਬਹੁਤ ਸਾਰੇ ਵਿਕਸਤ ਦੇਸ਼ ਕੋਰੋਨਾ 'ਤੇ ਵੈਕਸੀਨ ਤਿਆਰ ਕਰਨ 'ਚ ਰੁੱਝੇ ਹੋਏ ਹਨ। ਬਹੁਤ ਸਾਰੇ ਅਜ਼ਮਾਇਸ਼ ਪੱਧਰ 'ਤੇ ਵੀ ਅਸਫਲ ਹੋਏ ਹਨ, ਪਰ ਰੂਸ ਨੇ ਇਸ ਨੂੰ ਸਫਲ ਦੱਸਦਿਆਂ ਪਹਿਲੀ ਵੈਕਸੀਨ ਬਣਾਉਣ ਦੀ ਗੱਲ ਕਹੀ ਹੈ ਇੰਸਟੀਚਿਊਟ ਫਾਰ ਟਰਾਂਸਲੇਸ਼ਨਲ ਮੈਡੀਸਨ ਐਂਡ ਬਾਇਓਟੈਕਨਾਲੋਜੀ ਦੇ ਡਾਇਰੈਕਟਰ ਵਦੀਮ ਤਾਰਾਸੋਵ ਨੇ ਕਿਹਾ ਕਿ ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੇਮਲੀ ਇੰਸਟੀਚਿਊਟ ਆਫ ਐਪੀਡਿਮੋਲੋਜੀ ਐਂਡ ਮਾਈਕਰੋਬਾਇਓਲੋਜੀ ਦੁਆਰਾ ਤਿਆਰ ਕੀਤੀ ਵੈਕਸੀਨ ਦੀ ਜਾਂਚ ਸ਼ੁਰੂ ਕੀਤੀ ਸੀ।

 ਤਾਰਾਸੋਵ ਨੇ ਕਿਹਾ ਕਿ ਸੇਚਿਨੋਵ ਯੂਨੀਵਰਸਿਟੀ ਨੇ ਕੋਰੋਨੋਵਾਇਰਸ ਵਿਰੁੱਧ ਦੁਨੀਆ ਦੇ ਪਹਿਲੇ ਟੀਕੇ ਵਾਲੰਟੀਅਰਾਂ 'ਤੇ ਸਫਲਤਾਪੂਰਵਕ ਪ੍ਰੀਖਣ ਮੁਕੰਮਲ ਕੀਤੇ ਹਨ। ਸੇਚਿਨੋਵ ਯੂਨੀਵਰਸਿਟੀ ਦੇਇੰਸਟੀਚਿਊਟ ਆਫ ਮੈਡੀਕਲ ਪੈਰਾਸੀਟੋਲੋਜੀ, ਟਰੌਪਿਕਲ ਅਤੇ ਵੈਕਟਰ-ਬੋਰਨ ਡਿਜ਼ੀਜ਼ ਦੇ ਡਾਇਰੈਕਟਰ ਐਲਗਜ਼ੈਡਰ ਲੂਕਾਸ਼ੇਵ ਅਨੁਸਾਰ ਇਸ ਪੂਰੇ ਅਧਿਐਨ ਦਾ ਉਦੇਸ਼ ਮਨੁੱਖੀ ਸਿਹਤ ਦੀ ਰੱਖਿਆ ਲਈ ਕੋਵਿਡ-19 ਲਈ ਸਫਲਤਾਪੂਰਵਕ ਵੈਕਸੀਨ ਤਿਆਰ ਕਰਨਾ ਸੀ। ਲੁਕਾਸ਼ੇਵ ਨੇ ਸਪੁਤਨਿਕ ਨੂੰ ਦੱਸਿਆ ਕਿ ਵੈਕਸੀਨ ਦੇ ਸਾਰੇ ਪਹਿਲੂਆਂ ਦੀ ਸੁਰੱਖਿਆ ਲਈ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜਲਦੀ ਹੀ ਲੋਕਾਂ ਦੀ ਸੁਰੱਖਿਆ ਲਈ ਬਾਜ਼ਾਰ ਵਿੱਚ ਉਪਲਬਧ ਹੋਵੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ LIVE | ਕੱਲ ਤੋਂ ਪੰਜਾਬ ਵਿੱਚ ਹੋਵੇਗੀ ਹੋਰ ਸਖ਼ਤੀ?

ਪੰਜਾਬ 'ਚ ਕੋਰੋਨਾਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ।ਇਸ ਲਈ ਮਹਾਮਾਰੀ ਦੇ ਖ਼ਤਰੇ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਸਰਕਾਰ ਇਸ ਮਹਾਮਾਰੀ ਤੇ ਕਾਬੂ ਪਾਉਣ ਲਈ ਕੱਲ੍ਹ ਤੋਂ ਸਖ਼ਤੀ ਦਾ ਐਲਾਨ ਕਰੇਗੀ।ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸਮਾਜਿਕ ਇੱਕਠ ਤੇ ਨਵੀਆਂ ਗਾਈਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ " ਮੈਂ ਪੰਜਾਬ ਨੂੰ ਦਿੱਲੀ ਜਾਂ ਮੁੰਬਈ ਨਹੀਂ ਬਣਨ ਦੇਵਾਂਗਾ।ਕੱਲ੍ਹ ਨੂੰ ਸਖ਼ਤੀ ਕਰਨ ਦੇ ਆਦੇਸ਼ ਦਿੱਤੇ ਜਾਣਗੇ।ਖਾਸ ਕਰ ਸੋਸ਼ਲ ਇਕੱਠ ਤੇ ਗਾਇਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। "

ਕੈਪਟਨ ਅਮਰਿੰਦਰ ਨੇ ਇਹ ਸੰਕੇਤ ਆਪਣੇ ਸੋਸ਼ਲ ਮੀਡੀਆ ਪ੍ਰੋਗਰਾਮ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਦਿੱਤਾ।ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨਾਲੋਂ ਪੰਜਾਬ ਦੀ ਸਥਿਤੀ ਬਿਹਤਰ ਹੈ।ਪਰ ਇਸ ਮਹਾਮਾਰੀ ਤੇ ਹਾਲੇ ਰੋਕ ਨਹੀਂ ਲੱਗੀ ਹੈ।ਪੰਜਾਬ ਦੇ 17 ਪੀਸੀਐਸ ਤੇ 2 ਆਈਏਐਸ ਅਧਿਕਾਰੀ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਕੈਪਟਨ ਨੇ ਕਿਹਾ ਕਿ ਪੰਜਾਬ 'ਚ ਕੋਰੋਨਾ ਦਾ ਖਤਰਾ ਹਾਲੇ ਟੱਲਿਆ ਨਹੀਂ ਹੈ।ਉਨ੍ਹਾਂ ਕਿਹਾ ਕਿ ਬਾਹਰੋਂ ਆ ਰਹੇ ਲੋਕਾਂ ਦੇ ਕਾਰਨ ਸੂਬੇ 'ਚ ਕੋਰੋਨਾ ਵੱਧ ਰਿਹਾ ਹੈ।

ਕੌਣ ਹੈ ਨਵਤੇਜ ਗੁਗੂ? ਮਿੰਟੂ ਗੁਰਸਰਈਏ ਨੇ ਦੱਸੀ ਸਾਰੀ ਕਹਾਣੀ


ਬੱਚਨ ਪਰਿਵਾਰ 'ਚੋਂ ਕੋਰੋਨਾ ਨਾਲ ਜੁੜੀ ਬਹੁਤ ਹੀ ਮਾੜੀ ਖਬਰ

ਬੀਤੇ ਕੱਲ੍ਹ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਕੋਰੋਨਵਾਇਰਸ ਨਾਲ ਪੌਜ਼ੇਟਿਵ ਆਉਣ ਤੋਂ ਬਾਅਦ ਅੱਜ ਉਨ੍ਹਾਂ ਦੀ ਨੂੰਹ ਐਸ਼ਵਰੀਆ ਤੇ ਪੌਤੀ ਅਰਾਧਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਦੇਰ ਸ਼ਾਮ ਬਿੱਗ ਬੀ ਨੇ ਟਵੀਟ ਕਰ ਆਪਣੇ ਪੌਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਅਭਿਸ਼ੇਕ ਬੱਚਨ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸਨ। ਹਾਲਾਂਕਿ ਜਯਾ ਬਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਜਾਣਕਾਰੀ ਮੁਤਾਬਕ ਐਸ਼ਵਰਿਆ ਤੇ ਅਰਾਧਿਆ 'ਚ ਕੋਰੋਨਾ ਦੇ ਹਲਕੇ ਲੱਛਣ ਵੇਖਣ ਨੂੰ ਮਿਲੇ ਹਨ।

ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਢੀਂਡਸੇ ਨੇ ਪੱਟਿਆ ਵੱਡਾ ਅਕਾਲੀ ਲੀਡਰ!

ਨਵਾਂ ਸਿਆਸੀ ਦਲ ਖੜ੍ਹਾ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਆਪਣੇ ਸਿਆਸੀ ਸ਼ਰੀਕ ਬਾਦਲ ਪਰਿਵਾਰ ਨੂੰ ਘੇਰਨ ਲਈ ਰਣਨੀਤੀ ਬਣਾਉਣ 'ਚ ਜੁੱਟ ਗਏ ਹਨ। ਇਸ ਰਣਨੀਤੀ 'ਚ ਵੱਡਾ ਧਿਆਨ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ 'ਤੇ ਰਹੇਗਾ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਦੇਣ ਲਈ ਬਣਾਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਹਰ ਚੋਣ ਲੜਨ ਦੀ ਤਿਆਰੀ 'ਚ ਜੁੱਟੀ ਹੋਈ ਹੈ। ਪਾਰਟੀ ਦਾ ਮੰਨਣਾ ਹੈ ਕਿ ਆਗਾਮੀ ਨਗਰ ਨਿਗਮ ਤੋਂ ਲੈ ਕੇ ਐਸਜੀਪੀਸੀ ਤੇ ਵਿਧਾਨ ਸਭਾ-ਲੋਕ ਸਭਾ ਚੋਣਾਂ ਵੀ ਡਟ ਕੇ ਲੜੇਗੀ।
ਢੀਂਡਸਾ ਦੇ ਕਰੀਬੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕੋਰੋਨਾ ਕਾਰਨ ਮੌਜੂਦਾ ਸਮੇਂ ਵੱਡੀਆਂ ਰੈਲੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਪਰ ਫਿਰ ਵੀ ਉਨ੍ਹਾਂ ਦੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬ ਦੇ ਹਰ ਘਰ ਤਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਤੇ ਬਾਦਲਾਂ ਦੀ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਢੀਂਡਸਾ ਦੀ ਪਾਰਟੀ ਦਾ ਮਕਸਦ ਬਾਦਲਾਂ ਦੇ ਕਬਜ਼ੇ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੱਢਣ ਦੇ ਯਤਨ ਕਰਨੇ ਹਨ। ਸਿਆਸੀ ਤੌਰ 'ਤੇ ਦੇਖਿਆ ਜਾਵੇ ਤਾਂ 2022 ਦੇ ਵਿਧਾਨ ਸਭਾ ਚੋਣਾਂ 'ਚ ਕਈ ਨਵੇਂ ਸਮੀਕਰਨ ਬਣਨਗੇ।

ਨਵਤੇਜ ਗੁੱਗੂ ਦੀ ਅਦਾਲਤ ਵਿਚ ਹੋਈ ਪੇਸ਼ੀ, ਗੁੱਗੂ ਨੇ ਕੈਮਰੇ ਅੱਗੇ ਬੋਲੀ ਇਹ ਵੱਡੀ ਗੱਲ


ਨਵਤੇਜ ਗੁੱਗੂ ਮਾਮਲੇ ਵਿਚ ਮਨਦੀਪ ਮੰਨਾ ਦੀ ਜ਼ਬਰਦਸਤ ਐਂਟਰੀ


ਲਓ! ਕੈਨੇਡਾ ਵਾਲਿ਼ਆਂ ਨੇ ਕਰਤਾ ਵੱਡਾ ਐਲਾਨ! ਇਮੀਗ੍ਰੇਸ਼ਨ ਕਾਨੂੰਨ 'ਚ ਕੀਤਾ ਵੱਡਾ ਫੇਰਬਦਲ!


ਪੰਜਾਬ 'ਚ ਕਰੋਨਾ ਦੀ ਭਾਰੀ ਤਬਾਹੀ! ਕੈਪਟਨ ਨੂੰ ਪਈ ਚਿੰਤਾ ,ਲੋਕਾਂ ਲਈ ਵੱਡਾ ਐਲਾਨ!

ਕੋਰੋਨਾ ਦੀ ਸਭ ਤੋਂ ਵੱਧ ਮਾਰ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਪੈ ਰਹੀ ਹੈ। ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਕੰਟੇਨਮੈਂਟ ਜ਼ੋਨ ਦੀ ਸੂਚੀ ਵਿੱਚ ਪਾਉਂਦਿਆਂ ਸਖਤੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ ਗਤੀਵਿਧੀਆਂ ਸੀਮਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਪੰਜਾਬ 'ਚ ਕੋਰੋਨਾ ਦਾ ਗ੍ਰਾਫ ਮੁੜ ਤੇਜ਼ੀ ਨਾਲ ਉੱਪਰ ਜਾਣ ਲੱਗਾ ਹੈ। ਸ਼ਨੀਵਾਰ ਨੂੰ ਅੱਠ ਵਿਅਕਤੀਆਂ ਦੀ ਮੌਤ ਦੇ ਨਾਲ ਹੀ 231 ਨਵੇਂ ਕੇਸ ਸਾਹਮਣੇ ਆਉਣ ਨਾਲ ਸਰਕਾਰ ਚੌਕਸ ਹੋ ਗਈ ਹੈ। ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7587 ਹੋ ਗਈ ਹੈ ਤੇ 195 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿੱਚ ਇਸ ਸਮੇਂ 9 ਵਿਅਕਤੀਆਂ ਨੂੰ ਵੈਂਟੀਲੇਂਟਰ ਤੇ 59 ਨੂੰ ਆਕਸੀਜ਼ਨ ਦੀ ਮਦਦ ਦਿੱਤੀ ਜਾ ਰਹੀ ਹੈ।