Showing posts with label Agriculture. Show all posts
Showing posts with label Agriculture. Show all posts

ਕਿਸਾਨਾਂ ਲਈ ਚੰਗੀ ਖਬਰ, ਝੁੱਕ ਗਈ ਰਿਲਾਇੰਸ ਕੰਪਨੀ ਕਰਤਾ ਐਲਾਨ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰ ਦੋ ਲ ਨ ਸਿੱਖਰ ‘ਤੇ ਹੈ ,ਓਥੇ ਹੀ ਦੂਜੇ ਪਾਸੇ ਰਿਲਾਇੰਸ ਇੰਡਸਟਰੀ ਲਿਮਟਿਡ ਨੇ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪ ਟੀ ਸ਼ ਨ ਦਾਇਰ ਕਰਕੇ ਸਰਕਾਰ ਤੋਂ ਸ਼ ਰਾ ਰ ਤੀ ਅ ਨ ਸ ਰਾਂ ਵੱਲੋਂ ਭੰ ਨ ਤੋ ੜ ਦੀਆਂ ਗੈ ਰ ਕਾ ਨੂੰ ਨੀ ਘ ਟ ਨਾ ਵਾਂ ’ਤੇ ਤੁਰੰਤ ਰੋਕ ਲਗਾਉਣ ਲਈ ਜਲਦ ਸੁਣਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਕਿਸਾਨੀ ਅੰ ਦੋ ਲ ਨ ਨੂੰ ਲੈ ਕੇ ਰਿਲਾਇੰਸ ਨੇ ਆਪਣਾ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ ਹੈ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਖੇਤੀ ਕਾ ਨੂੰ ਨਾਂ ਬਾਰੇ ਦਿੱਤਾ ਇੱਕ ਬਿਆਨ ਦਿੱਤਾ ਹੈ ਕਿ ਵਰਤਮਾਨ ਵਿਚ ਜਿਨ੍ਹਾਂ ਤਿੰਨ ਖੇਤੀ ਕਾ ਨੂੰ ਨਾਂ ’ਤੇ ਬਹਿਸ ਚੱਲ ਰਹੀ ਹੈ, ਉਨ੍ਹਾਂ ਵਿਚ ਰਿਲਾਇੰਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਨਾਲ ਉਸਨੂੰ ਇਸਦਾ ਲਾਭ ਪਹੁੰਚਦਾ ਹੈ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਰਿਲਾਇੰਸ ਦਾ ਨਾਮ ਜੋੜਨ ਦਾ ਉਦੇਸ਼ ਸਾਡੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ ਰਾ ਰ ਤੀ ਅ ਨ ਸ ਰਾਂ ਵੱਲੋਂ ਕੀਤੀ ਗਈ ਭੰ ਨ ਤੋ ੜ ਅਤੇ ਹਿੰ ਸ ਕ ਕਾਰਵਾਈ ਨਾਲ ਕੰਪਨੀ ਦੇ ਹਜ਼ਾਰਾਂ ਕਰਮਚਾਰੀਆਂ ਦੀ ਜ਼ਿੰਦਗੀ ਖ ਤ ਰੇ ਵਿਚ ਪੈ ਗਈ ਹੈ ਅਤੇ ਨਾਲ ਹੀ ਦੋਨਾਂ ਸੂਬਿਆਂ ਵਿਚ ਸਹਾਇਕ ਕੰਪਨੀਆਂ ਵੱਲੋਂ ਚਲਾ ਜਾ ਰਹੇ ਮਹੱਤਵਪਰਨ ਕਮਿਉਨੀਕੇਸ਼ਲ ਇੰਫ੍ਰਾਸਟੱਕਚਰ, ਸੇਲਜ਼ ਅਤੇ ਸੇਵਾ ਆਊਟਲੇਟ ਦੇ ਰੋਜ਼ਮਰਾ ਦੇ ਕੰਮਾਂ ਵਿਚ ਰੁਕਾਵਟ ਪੈਦਾ ਹੋਈ ਹੈ।

ਹੁਣੇ ਹੁਣੇ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਮੁੰਡੇ ਲਈ ਆਈ ਬੇਹੱਦ ਮਾੜੀ ਖਬਰ

ਕਿਸਾਨ ਜਦੋਂ ਦਿੱਲੀ ਕੂਚ ਕਰਦੇ ਹੋਏ ਹਰਿਆਣਾ ਵਿੱਚੋਂ ਲੰਘ ਰਹੇ ਸੀ ਤਾਂ ਹਰਿਆਣਾ ਪੁਲਿਸ ਉਨ੍ਹਾਂ ਨੂੰ ਰੋ-ਕ-ਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਅਤੇ ਅੱ-ਥ-ਰੂ ਗੈਸ ਦੇ ਗੋ-ਲੇ ਵੀ ਦਾ-ਗੇ। ਜਦੋਂ ਕਿਸਾਨਾਂ ਨੂੰ ਖ-ਦੇ-ੜ-ਣ ਲਈ ਪੁਲਿਸ ਨੇ ਪਾਣੀ ਦੀਆਂ ਬੋ-ਛਾ-ੜਾਂ ਮਾ-ਰੀ-ਆਂ ਤਾਂ ਇੱਕ ਨੌਜਵਾਨ ਨੇ ਵਾਟਰ ਕੈਨਨ ਦੇ ਉੱਤੇ ਚੜ੍ਹ ਕਿ ਵਾਟਰ ਕੈਨਨ ਦਾ ਮਹੁੰ ਮੋ-ੜ ਦਿੱਤਾ ਅਤੇ ਵਾਪਸ ਇੱਕ ਟਰਾਲੀ ਵਿੱਚ ਛਾ-ਲ ਮਾਰ ਦਿੱਤੀ। ਨਵਦੀਪ ਦੀ ਇਹ ਤਸਵੀਰ ਕਾਫੀ ਵਾਇਰਲ ਵੀ ਹੋਈ ਸੀ। ਜਿਸ ਤੋਂ ਬਾਅਦ ਨਵਦੀਪ ਨੂੰ ਦੇਸ਼ ਭਰ ਅਤੇ ਵਿਦੇਸ਼ਾ ਤੋਂ ਪੰਜਾਬੀਆ ਨੇ ਪਿਆਰ ਅਤੇ ਸ਼ਾਬਾਸ਼ੀ ਦਿੱਤੀ ਸੀ। ਨਵਦੀਪ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਵੀ ਕਈ ਸਾਲਾਂ ਤੋਂ ਕਿਸਾਨ ਜਥੇਬੰਦੀਆ ਨਾਲ ਜੁੜੇ ਹੋਏ ਹਨ।

25 ਨਵੰਬਰ 2020 ਨੂੰ ਅੰਬਾਲਾ ਵਿੱਚ ਨਵਦੀਪ ਨੇ ਹਰਿਆਣਾ ਪੁਲਿਸ ਦੇ ਵਾਟਰ ਕੈਨਨ ਉਤੇ ਚੜ੍ਹ ਕੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਪੁਲਿਸ ਦੇ ਵਾਟਰ ਕੈਨਨ ਤੇ ਚੜ੍ਹ ਉਨ੍ਹਾਂ ਦਾ ਮਹੁੰ ਮੋੜਨ ਵਾਲੇ ਇਸ ਨੌਜਵਾਨ ਤੇ ਪੁਲਿਸ ਨੇ ਮਾ-ਮ-ਲਾ ਦਰਜ ਕੀਤਾ ਹੈ। ਹਰਿਆਣਾ ਪੁਲਿਸ ਦੇ ਵਾਟਰ ਕੈਨਨ ਨੂੰ ਬੰਦ ਕਰਨ ਵਾਲੇ ਨਵਦੀਪ ਦੇ ਖਿ-ਲਾ-ਫ ਅੰਬਾਲਾ ਦੇ ਪੜਾਵ ਥਾਣੇ 'ਚ FIR ਦਰਜ ਕੀਤੀ ਗਈ ਹੈ।  ਪੁਲਿਸ ਨੇ ਨਵਦੀਪ ਤੇ ਆਈ.ਪੀ.ਸੀ. ਦੀ ਧਾਰਾ 307, 147, 149, 186, 269, 270, 279 ਅਤੇ 332 ਦੇ ਤਹਿਤ ਮਾ-ਮ-ਲਾ ਦਰਜ ਕੀਤਾ ਹੈ।

ਦਿੱਲੀ ਤੋਂ ਕਿਸਾਨ ਆਗੂਆਂ ਦਾ ਸਭ ਤੋਂ ਵੱਡਾ ਐਲਾਨ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿ-ਰੁੱ-ਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਤਾਂ ਮਿਲ ਗਈ ਪਰ ਕਿਸਾਨ ਅਜੇ ਵੀ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾਣ ਤੋਂ ਇਨਕਾਰ ਕਰ ਰਹੇ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵੱਡਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਸਾਡੀ ਜਥੇਬੰਦੀ ਦਿੱਲੀ ਦੇ ਜੰਤਰ-ਮੰਤਰ ‘ਤੇ ਮੋਰਚਾ ਲਾਏਗੀ ,ਅਸੀਂ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਧਰਨਾ ਨਹੀਂ ਦੇਵਾਂਗੇ।

ਇਸ ਦੇ ਇਲਾਵਾ ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਕਾਲੇ ਕਾ-ਨੂੰ-ਨਾਂ ਨੂੰ ਵਾਪਸ ਨਹੀਂ ਲੈਂਦੀ, ਐਮ.ਐਸ.ਪੀ. ਬਾਰੇ ਕੁਝ ਸਪੱਸ਼ਟ ਨਹੀਂ ਕਰਦੀ,ਓਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। ਇਸ ਦੇ ਇਲਾਵਾ ਪੰਜਾਬ ਤੋਂ ਕਿਸਾਨਾਂ ਦੇ ਹੋਰ ਕਾਫ਼ਲੇ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਜੰਤਰ-ਮੰਤਰ ‘ਤੇਧਰਨੇ ਦੀ ਇਜਾਜ਼ਤ ਨਾ ਮਿਲੀ ਤਾਂ ਬਾਰਡਰ ‘ਤੇ ਹੀ ਪੱਕਾ ਮੋਰਚਾ ਲਾਵਾਂਗੇ।

ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਕੈਪਟਨ ਸਰਕਾਰ ਦਾ ਵੱਡਾ ਉਪਰਾਲਾ

ਇਸ ਵਾਰ ਕਣਕ ਦੀ ਵਾਢੀ ਤੋਂ ਬਾਅਦ ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਯੋਜਨਾਬੰਦੀ ਕੀਤੀ ਗਈ ਹੈ। ਇਸ ਲਈ 24 ਘੰਟੇ ਟਾਸਕ ਫੋਰਸ ਕਿਸਾਨ ਦੇ ਖੇਤਾਂ ‘ਤੇ ਉਪਗ੍ਰਹਿ ਰਾਹੀਂ ਨਜ਼ਰ ਰੱਖੇਗੀ। ਜਿੱਥੇ ਵੀ ਕਿਧਰੇ ਖੇਤ ਵਿੱਚ ਅੱਗੇ ਲੱਗਣ ਦੀ ਤਸਵੀਰ ਉਪਗ੍ਰਹਿ ਨੇ ਵਿਖਾਈ, ਉਸ ਇਲਾਕੇ ਦੀ ਪੁਲਿਸ, ਮਾਲ, ਅੱਗ ਬੁਝਾਊ ਦਸਤਾ ਤੇ ਖੇਤੀ ਵਿਭਾਗ ਦੇ ਅਧਿਕਾਰੀ ਸਾਂਝੇ ਤੌਰ ‘ਤੇ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਮੌਕੇ ਉੱਤੇ ਅਧਿਕਾਰੀ ਅੱਗ ਬੁਝਾਉਣ ਦਾ ਕੰਮ ਕਰਨਗੇ, ਉੱਥੇ ਸਬੰਧਤ ਕਿਸਾਨ ‘ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਕੋਲੋਂ ਉਸ ਦਾ ਬਣਦਾ ਜੁਰਮਾਨਾ ਵੀ ਲੈਣਗੇ।

ਅੰਮ੍ਰਿਤਸਰ ਦੇ ਜ਼ਿਲ੍ਹਾ ਖੇਤੀ ਅਧਿਕਾਰੀ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਹ ਟਾਸਕ ਫੋਰਸ 24 ਘੰਟੇ ਨਾਸਾ ਵੱਲੋਂ ਦਿੱਤੀ ਗਈ ਸਹਾਇਤਾ ਨਾਲ ਉਪਗ੍ਰਹਿ ਤਸਵੀਰ ‘ਤੇ ਨਜ਼ਰ ਰੱਖੇਗੀ। ਇਸ ਟਾਸਕ ਫੋਰਸ ਵਿੱਚ ਮਾਲ, ਪੁਲਿਸ, ਪ੍ਰਦੂਸ਼ਣ ਤੇ ਖੇਤੀ ਵਿਭਾਗ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਹ ਟਾਸਕ ਫੋਰਸ ਜਿਸ ਵੀ ਇਲਾਕੇ ਵਿੱਚ ਅੱਗ ਲੱਗਣ ਦੀ ਸੂਚਨਾ ਦੇਵੇਗੀ, ਉੱਥੇ ਤਰੁੰਤ ਸਾਂਝੇ ਤੌਰ ‘ਤੇ ਸਾਰੇ ਮਹਿਕਮੇ ਕਾਰਵਾਈ ਕਰਨਗੇ।
 
ਅਧਿਕਾਰੀ ਮੁਤਾਬਕ 2 ਏਕੜ ਜ਼ਮੀਨ ਦੀ ਮਾਲਕੀ ਵਾਲੇ ਕਿਸਾਨ ਨੂੰ ਢਾਈ ਹਜ਼ਾਰ, 5 ਏਕੜ ਤੱਕ 5 ਹਜ਼ਾਰ, 10 ਏਕੜ ਤੱਕ 10 ਹਜ਼ਾਰ ਤੇ ਇਸ ਤੋਂ ਵੱਧ ਲਈ 20 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਗਰੀਨ ਟ੍ਰਿਬਿਊਨਲ ਕਣਕ-ਝੋਨੇ ਦੇ ਨਾੜ ਨੂੰ ਲੱਗਦੀ ਅੱਗ ਦੇ ਮਾਮਲੇ ‘ਤੇ ਬਹੁਤ ਸਖਤ ਹੈ। ਉਸ ਵੱਲੋਂ ਜਾਰੀ ਹਦਾਇਤਾਂ ‘ਤੇ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ।
 
ਉਨ੍ਹਾਂ ਦੱਸਿਆ ਕਿ ਅਸੀਂ ਪਿੰਡ-ਪਿੰਡ ਕੈਂਪ ਲਾ ਕੇ ਕਿਸਾਨਾਂ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਹਾਉਣ ਦੇ ਤਰੀਕੇ ਵੀ ਦੱਸ ਰਹੇ ਹਾਂ। ਛੀਨਾ ਨੇ ਦੱਸਿਆ ਕਿ ਜੋ ਕਿਸਾਨ ਆਪਣੇ ਖੇਤਾਂ ਵਿਚ ਅੱਗ ਨਹੀਂ ਲਾਉਂਦੇ ਉਨ੍ਹਾਂ ਦੇ ਖੇਤਾਂ ਵਿੱਚ ਕਣਕ ਦਾ ਝਾੜ 4 ਤੋਂ 5 ਕੁਇੰਟਲ ਵੱਧ ਆ ਰਿਹਾ ਹੈ ਤੇ ਤੂੜੀ ਵੀ ਆਮ ਨਾਲੋਂ ਦੁੱਗਣੀ ਬਣ ਰਹੀ ਹੈ। ਇਸ ਤਰ੍ਹਾਂ ਕਿਸਾਨ ਨੂੰ 8 ਤੋਂ 10 ਹਜ਼ਾਰ ਪ੍ਰਤੀ ਏਕੜ ਦਾ ਵੱਧ ਮੁਨਾਫਾ ਵੀ ਹੋ ਰਿਹਾ ਹੈ।
 
ਛੀਨਾ ਨੇ ਦੱਸਿਆ ਕਿ ਇਸ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਸਮੇਟਣ ਵਾਸਤੇ ਆਈ ਨਵੀਂ ਮਸ਼ਨੀਰੀ ਤੇ ਇਸ ਦੇ ਲਾਭ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਵੀਡੀਓ ਵੈਨਾਂ ਦੀ ਵੀ ਮਦਦ ਲਈ ਜਾ ਰਹੀ ਹੈ। ਹਰੇਕ ਪਿੰਡ ਵਿੱਚ ਇਹ ਸੰਦੇਸ਼ ਪਹੁੰਚਾਉਣ ਲਈ ਪਿੰਡਾਂ ਦੇ ਗੁਰਦੁਆਰਿਆਂ ਦੀ ਮਦਦ ਵੀ ਲਈ ਜਾਵੇਗੀ। ਉੱਥੋਂ ਰੋਜ਼ਾਨਾ ਗ੍ਰੰਥੀ ਸਿੰਘ ਇਸ ਅੱਗ ਵਿਰੁੱਧ ਸੰਦੇਸ਼ ਸਪੀਕਰ ਤੋਂ ਪੜ੍ਹ ਕੇ ਸੁਣਾਏਗਾ। ਉਨਾਂ ਦੱਸਿਆ ਕਿ ਖੇਤੀ ਵਿਭਾਗ ਤੋਂ ਇਲਾਵਾ ਪ੍ਰਦੂਸ਼ਣ ਰੋਕਥਾਮ ਵਿਭਾਗ ਵੀ ਆਪਣੇ ਤੌਰ ‘ਤੇ ਲੋਕਾਂ ਨੂੰ ਅੱਗ ਲਗਾਉਣ ਦੀ ਹਾਨੀ ਤੋਂ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਰਿਹਾ ਹੈ।